January 20, 2021

ਸੁਪਰੀਮ ਕੋਰਟ ਦੀ ਦਿੱਲੀ ਪੁਲਿਸ ਨੂੰ ਫਟਕਾਰ, ਕਿਹਾ ਟਰੈਕਟਰ ਰੈਲੀ ਬਾਰੇ ਕੋਰਟ ਫੈਸਲਾ ਨਹੀਂ ਲਏਗਾ, ਅਰਜ਼ੀ ਵਾਪਿਸ ਲੈ ਲਓ

ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਵੱਡਾ ਝਟਕਾ ਦਿੱਤਾ ਹੈ। ਅੱਜ ਦਿੱਲੀ ਪੁਲਿਸ ਦੀ ਕਿਸਾਨਾਂ ਵਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਸਬੰਧੀ ਅਰਜ਼ੀ ਤੇ ਸੁਣਵਾਈ ਕਰਦੇ ਹੋਏ ਕੋਰਟ ਨੇ ਕਿਹਾ ਕਿ ਕੋਰਟ ਇਸ ਬਾਰੇ ਕੋਈ ਫੈਸਲਾ ਨਹੀਂ ਦਏਗਾ। ਉਹਨਾਂ ਪੁਲਿਸ ਨੂੰ ਕਿਹਾ ਕਿ ਇਹ ਫੈਸਲਾ ਪੁਲਿਸ ਨੇ ਲੈਣਾ ਹੈ ਇਸ ਲਈ ਕੋਰਟ ਤੋਂ ਅਰਜ਼ੀ ਵਾਪਿਸ ਲਈ ਜਾਵੇ।


ਇਸ ਤੋਂ ਪਹਿਲੇ ਕਿ ਕੋਰਟ ਨੇ ਸਰਕਾਰ ਨੂੰ ਝਟਕਾ ਦਿੰਦੇ ਹੋਏ ਕਿਹਾ ਸੀ ਕਿ ਉਹ ਕਿਸੇ ਨੂੰ ਅੰਦੋਲਨ ਕਰਨ ਤੋਂ ਨਹੀਂ ਰੋਕ ਸਕਦੀ। ਦਿੱਲੀ ਪੁਲਿਸ ਨੇ ਵੀ ਅਰਜ਼ੀ ਪਾਈ ਸੀ ਕਿ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਤੇ ਰੋਕ ਲਾਈ ਜਾਵੇ ਪਰ ਕੋਰਟ ਨੇ ਪੁਲਿਸ ਨੂੰ ਝਟਕਾ ਦਿੱਤਾ ਹੈ ।


ਬੀਤੇ ਦਿਨ ਦਿੱਲੀ ਪੁਲਿਸ ਦੇ ਅਫਸਰਾਂ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਹੋਈ ਸੀ ਜਿਸ ਵਿੱਚ ਕਿਸਾਨਾਂ ਨੇ ਸਾਫ ਕਰ ਦਿੱਤਾ ਸੀ ਕਿ ਉਹ ਸਰਕਾਰੀ ਸਮਾਗਮ ਵਿੱਚ ਦਖਲ ਨਹੀਂ ਦੇਣਗੇ ਅਤੇ ਟਰੈਕਟਰ ਰੈਲੀ ਰਿੰਗ ਰੋਡ ਤੇ ਕੱਢੀ ਜਾਏਗੀ।