March 7, 2020

ਕਰੋਨਾ ਵਾਇਰਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਹੋਏ ਮੁਲਤਵੀ

1 min read

ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਦੇ ਮੱਦੇਨਜ਼ਰ ਜਾਰੀ ਕੀਤੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਸਾਉਣੀ ਦੇ ਸਾਰੇ ਕਿਸਾਨ ਮੇਲੇ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।

ਕਿਸਾਨ ਮੇਲਿਆਂ ਦੀ ਇਸ ਲੜੀ ਵਿੱਚ 12 ਮਾਰਚ ਨੂੰ ਇਹ ਮੇਲੇ ਗੁਰਦਾਸਪੁਰ ਅਤੇ ਫਰੀਦਕੋਟ , 17 ਮਾਰਚ ਨੂੰ ਰੌਣੀ ਪਟਿਆਲ਼ਾ , 20-21 ਮਾਰਚ ਨੂੰ ਲੁਧਿਆਣਾ ਅਤੇ 25 ਮਾਰਚ ਨੂੰ ਬਠਿੰਡੇ ਲੱਗਣੇ ਸਨ।

ਨਵੀਆਂ ਤਰੀਕਾਂ ਦਾ ਐਲਨ ਜਲਦ ਕੀਤਾ ਜਾਵੇਗਾ